Punjabi News
ਇਸ ਤਾਰੀਖ ਨੂੰ ਸ਼ੁਰੂ ਹੋ ਸਕਦਾ CBSE ਸਕੂਲਾਂ ਦਾ ਨਵਾਂ ਸੈਸ਼ਨ, 9ਵੀਂ ਤੇ 11ਵੀਂ ਦੇ ਇਮਤਿਹਾਨਾਂ ਬਾਰੇ ਅਹਿਮ ਖ਼ਬਰ

ਨਵੀਂ ਦਿੱਲੀ: ਸੀਬੀਐਸਈ ਦੇ ਅੰਤਰਗਤ ਆਉਣ ਵਾਲੇ ਸਕੂਲਾਂ ਨੂੰ ਕੋਵਿਡ-19 ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦਾ ਪਤਾ ਲਾਉਣ ਤੇ ਉਸ ਦੇ ਹੱਲ ਲਈ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਕਰਨ ਦੀ ਸਿਫਾਰਸ਼ ਕੀਤੀ।
ਬੋਰਡ ਨੇ ਕਿਹਾ ਕਿ ਇਸ ਤੋਂ ਬਾਅਦ ਹੀ 9ਵੀਂ ਤੇ 11ਵੀਂ ਦੇ ਇਮਤਿਹਾਨ ਕਰਵਾਏ ਜਾਣ। ਇਸ ਦੌਰਾਨ ਕੋਵਿਡ-19 ਬਚਾ ਨਿਯਮਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ। ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਸਕੂਲਾਂ ਨੂੰ ਲਿਖੀ ਚਿੱਠੀ ‘ਚ ਇਹ ਗੱਲਾਂ ਕਹੀਆਂ।
ਭਾਰਦਵਾਜ ਨੇ ਕਿਹਾ, ‘ਇਨ੍ਹਾਂ ਇਮਤਿਹਾਨਾਂ ਜ਼ਰੀਏ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦਾ ਪਤਾ ਲਾਉਣ ‘ਚ ਵੀ ਮਦਦ ਮਿਲੇਗੀ। ਜਿੰਨ੍ਹਾਂ ਨੂੰ ਦੂਰ ਕਰਨ ਲਈ ਸਕੂਲਾਂ ਵੱਲੋਂ ਨਵੇਂ ਵਿੱਦਿਅਕ ਸੈਸ਼ਨ ‘ਚ ਕਦਮ ਚੁੱਕੇ ਜਾ ਸਕਦੇ ਹਨ। ਇਸ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਇਕ ਬ੍ਰਿਜ ਕੋਰਸ ਦਾ ਸਹਾਰਾ ਲਿਆ ਜਾ ਸਕਦਾ ਹੈ।