ਨਕਲ ਰੋਕਣ ਲਈ ਸਿੱਖਿਆ ਬੋਰਡ ਨੇ ਬਣਾਈ ਰਣਨੀਤੀ, ਪ੍ਰੀਖਿਆ ਕੇਂਦਰਾਂ ਬਾਹਰ ਲੱਗੇਗੀ ਧਾਰਾ 144

ਭਿਵਾਨੀ: ਹਰਿਆਣਾ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਨਕਲ ਰਹਿਤ ਸੰਚਾਲਨ ਲਈ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ‘ਚ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਰਣਨੀਤੀ ਬਣਾਈ ਹੈ। ਇਸ ਰਣਨੀਤੀ ਤਹਿਤ ਪ੍ਰੀਖਿਆ ‘ਚ ਡਿਊਟੀ ਦੇਣ ਵਾਲੇ ਸੁਪਰਿਟੈਂਡੇਂਟ, ਅਧਿਆਪਕ, ਸੁਪਰਵਾਇਜ਼ਰ ਤੇ ਫਲਾਇੰਗ ਸਕੁਆਇਡ ਨੂੰ ਖਾਸ ਟ੍ਰੇਨਿੰਗ ਦੇਕੇ ਨਕਲ ਰਹਿਤ ਇਮਤਿਹਾਨ ਕਰਾਉਣਾ ਯਕੀਨੀ ਬਣਾਇਆ ਹੈ।

ਇਸ ਦੇ ਨਾਲ ਹੀ ਸਿੱਖਿਆ ਬੋਰਡ ਨੇ ਇਕ ਵੱਡਾ ਫੈਸਲਾ ਲੈਂਦਿਆ ਨਕਲ ਕਰਦਿਆਂ ਪਾਏ ਜਾਣ ‘ਤੇ ਵਿਦਿਆਰਥੀਆਂ ਦੇ ਵਿਰੁੱਧ ਐਫਆਈਆਰ ਦਰਜ ਕਰਵਾਉਣ ‘ਤੇ ਤਿੰਨ ਸਾਲ ਲਈ ਡਿਸਕੁਆਲੀਫਾਈ ਕਰਨ ਦਾ ਨਵਾਂ ਨਿਯਮ ਵੀ ਜੋੜਿਆ ਹੈ। ਜਦਕਿ ਇਸ ਤੋਂ ਪਹਿਲਾਂ ਨਕਲ ਕਰਦਿਆਂ ਪਾਏ ਜਾਣ ‘ਤੇ ਸਿਰਫ ਦੋ ਸਾਲ ਲਈ ਡਿਸਕੁਆਲੀਫਾਈ ਕਰਨ ਦਾ ਹੀ ਪ੍ਰਬੰਧ ਸੀ।

ਹਰਿਆਣਾ ਸਿੱਖਿਆ ਬੋਰਡ ਦੇ ਸਕੱਤਰ ਰਾਜੀਵ ਪ੍ਰਸਾਦਿ ਨੇ ਭਿਵਾਨੀ ਦੇ ਪੰਚਾਇਤ ਭਵਨ ‘ਚ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ, ਸੁਪਰਵਾਇਜ਼ਰ, ਸੁਪਰਿਟੈਂਡੇਂਟ, ਪੁਲਿਸ ਕਮਿਸ਼ਨਰ ਤੇ ਸਥਾਨਕ ਪ੍ਰਸ਼ਾਸਨ ਦੇ ਨਾਲ ਭਿਵਾਨੀ ਜ਼ਿਲ੍ਹੇ ਤੋਂ ਨਕਲ ਰੋਕਣ ਦੇ ਅਭਿਆਨ ਦੇ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜੋ ਸਾਰੇ 22 ਜ਼ਿਲ੍ਹਿਆਂ ‘ਚ ਚਲਾਈ ਜਾਵੇਗੀ।

ਬੋਰਡ ਸਕੱਤਰ ਰਾਜੀਵ ਪ੍ਰਸਾਦਿ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਲ੍ਹੇ ‘ਚ 20 ਅਪ੍ਰੈਲ ਤੋਂ ਆਯੋਜਿਤ ਹੋਣ ਵਾਲੀ 10ਵੀਂ ਤੇ 12ਵੀਂ ਦੇ ਇਮਤਿਹਾਨਾਂ ਲਈ ਹਰ ਪ੍ਰੀਖਿਆ ਕੇਂਦਰ ਦੇ ਆਸਾਪਾਸ ਧਾਰਾ 144 ਲਾਗੂ ਰਹੇਗੀ। ਉਨ੍ਹਾਂ ਦੱਸਿਆ ਕਿ ਨਕਲ ਰਹਿਤ ਪ੍ਰੀਖਿਆਵਾਂ ਦੇ ਸਫਲ ਸੰਚਾਲਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ।

ਉਨ੍ਹਾਂ ਕਿਹਾ ਨਕਲ ‘ਚ ਕੋਈ ਵੀ ਕਰਮਚਾਰੀ ਜਾਂ ਕੇਂਦਰ ਤੇ ਨਿਯੁਕਤ ਵਿਅਕਤੀ ਮਿਲਿਆ ਹੋਇਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰ ‘ਤੇ ਕਿਸੇ ਵੀ ਬੱਚੇ ਨੂੰ ਮੋਬਾਇਲ ਫੋਨ ਜਾਂ ਕਿਸੇ ਤਰ੍ਹਾਂ ਦਾ ਡਿਜ਼ੀਟਲ ਯੰਤਰ ਲਿਜਾਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਸਾਰੇ ਪ੍ਰੀਖਿਆ ਕੇਂਦਰਾਂ ‘ਤੇ ਜੈਮਰ ਤੇ ਸੀਸੀਟੀਵੀ ਕੈਮਰਿਆਂ ਦੀ ਵਿਵਸਥਾ ਕੀਤੀ ਗਈ ਹੈ।

ਇੱਥੇ ਦੱਸ ਦੇਈਏ ਹਰਿਆਣਾ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੇ ਇਮਤਿਹਾਨ 20 ਅਪ੍ਰੈਲ ਤੋਂ 18 ਮਈ ਤਕ ਚੱਲਣਗੇ। ਜਿਸ ਚ’ ਕਰੀਬ ਸੱਤ ਲੱਖ, 50 ਹਜ਼ਾਰ ਵਿਦਿਆਰਥੀ 2500 ਪ੍ਰੀਖਿਆ ਕੇਂਦਰਾਂ ‘ਤੇ ਪ੍ਰੀਖਿਆ ਦੇਣਗੇ।

Source link